Newsportal

ਬੀਸੀਐੱਲ ਇੰਡਸਟਰੀ ਲਿਮਟਿਡ ਦੀ 45 ਵੀ ਸਲਾਨਾ ਜਨਰਲ ਮੀਟਿੰਗ ਹੋਈ। ਕੰਪਨੀ ਨੇ ਵਿੱਤੀ ਖੇਤਰ ’ਚ ਮਾਰੀਆਂ ਵੱਡੀਆਂ ਮੱਲਾਂ, ਸਾਲ 2020-21 ’ਚ ਕੰਪਨੀ ਦੀ ਕੁਲ ਆਮਦਨ 1436 ਕਰੋੜ ਹੋਈ।

ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਨੇ ਦੱਸਿਆ ਕਿ ਇਥਨੌਲ ਦੇ ਖੇਤਰ ’ਚ ਕੰਪਨੀ ਆਉਂਦੇ ਸਮੇਂ ’ਚ ਹੋਰ ਵੀ ਨਵੇਂ ਪ੍ਰੋਜੈਕਟ ਲਿਆ ਰਹੀ ਹੈ।

0 109

ਬਠਿੰਡਾ
ਬੀਸੀਐੱਲ ਇੰਡਸਟਰੀ ਲਿਮਟਿਡ ਦੀ 45 ਵੀ ਸਲਾਨਾ ਜਨਰਲ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਦੀ ਅਗਵਾਈ ਕੰਪਨੀ ਦੇ ਚੇਅਰਮੈਨ ਆਰ ਸੀ ਨਾਈਅਰ ਰਿਟਾਇਰਡ ਆਈਏਐਸ ਅਤੇ ਪ੍ਰਧਾਨਗੀ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਵੱਲੋਂ ਕੀਤੀ ਗਈ। ਦੱਸਣਯੋਗ ਹੈ ਕਿ ਇਸ ਵਿੱਤੀ ਵਰੇ੍ਹ 2020 -21 ’ਚ ਕੰਪਨੀ ਨੇ ਸਭ ਤੋਂ ਵੱਧ ਮੁਨਾਫ਼ਾ ਕਮਾਇਆ ਹੈ। ਇਸ ਸਾਲ ਕੰਪਨੀ ਦੀ ਕੁਲ ਆਮਦਨ 1436 ਕਰੋੜ ਰੁਪਏ ਰਹੀ ਹੈ ਜੋ ਕੇ ਪਿਛਲੇ ਸਾਲਾਂ ਦੇ ਮੁਕਾਬਲੇ ਹੁਣ ਤੱਕ ਸਭ ਤੋਂ ਜ਼ਿਆਦਾ ਹੈ ਅਤੇ ਟੈਕਸ ਦੀ ਅਦਾਇਗੀ ਕਰਨ ਤੋਂ ਬਾਅਦ ਕੁਲ ਮੁਨਾਫ਼ਾ 45 ਕਰੋੜ ਰਪਏ ਬਣਦਾ ਹੈ।
ਵੀਡਿਓ ਕਾਨਫਰੰਸ ਰਾਹੀ ਹੋਈ ਇਸ ਮੀਟਿੰਗ ਦੀ ਰਸ਼ਮੀ ਸ਼ੁਰੂਆਤ ਬੀਸੀਐੱਲ ਦੇ ਕੰਪਨੀ ਸੈਕਟਰੀ ਗੁਰਿੰਦਰ ਮੱਕੜ ਵੱਲੋਂ ਮੌਜੂਦ ਮੈਨੈਜਮੈਂਟ ਅਤੇ ਡਾਇਰੈਕਟਰਾਂ ਨੂੰ ਜੀ ਆਇਆ ਨੂੰ ਕਹਿ ਕੇ ਕੀਤੀ ਗਈ। ਇਸ ਉਪਰੰਤ ਕੰਪਨੀ ਦੇ ਚੇਅਰਮੈਨ ਆਰ ਸੀ ਨਾਈਅਰ ਨੇ ਦੱਸਿਆ ਕਿ ਬੀਸੀਐੱਲ ਇੰਡਸਟਰੀ ਲਿਮਟਿਡ ਲਗਾਤਾਰ ਤਰੱਕੀ ਦੀਆਂ ਰਾਹਾਂ ’ਤੇ ਜਾ ਰਹੀ ਹੈ। ਇਸ ਮੌਕੇ ਬੋਲਦਿਆ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਨੇ ਦੱਸਿਆ ਕਿ ਇਸ ਵਰੇ੍ਹ ਕੰਪਨੀ ਨੇ ਹਰ ਖੇਤਰ ’ਚ ਚੰਗਾ ਮੁਨਾਫ਼ਾ ਕਮਾਇਆ ਹੈ। ਜੋ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਹੈ। ਉਨ੍ਹਾਂ ਦੱਸਿਆ ਕਿ ਜਿਥੇ ਆਉਂਦੇ ਸਮੇਂ ’ਚ ਇਥਨੌਲ ਨਾਲ ਸਬੰਧਤ ਹੋਰ ਕਈ ਅਹਿਮ ਪ੍ਰੋਜੈਕਟਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਉਥੇ ਹੀ ਰੀਅਲ ਅਸਟੇਟ ’ਚ ਵੀ ਕੰਪਨੀ ਵੱਲੋਂ ਕਈ ਅਹਿਮ ਪ੍ਰੋਜੈਕਟ ’ਤੇ ਕੰਮ ਰਹੀ ਹੈ। ਉਨ੍ਹਾਂ ਇਸ ਵਿੱਤੀ ਪ੍ਰਾਪਤੀ ਲਈ ਕੰਪਨੀ ਦੇ ਅਧਿਕਾਰੀਆਂ ਅਤੇ ਹੋਰ ਸਾਰੇ ਕਰਮੀਆਂ ਨੂੰ ਵੀ ਵਧਾਈ ਦਿੱਤੀ ਅਤੇ ਭਵਿੱਖ ’ਚ ਵੀ ਹੋਰ ਮਿਹਨਤ ਕਰਕੇ ਅੱਗੇ ਵਧਣ ਦਾ ਸੰਦੇਸ਼ ਦਿੱਤਾ। ਇਸ ਮੀਟਿੰਗ ’ਚ ਡਾਇਰੈਕਟਰ ਐੱਸ ਐਨ ਗੋਇਲ, ਡਾਇਰੈਕਟਰ ਪਰਮਪਾਲ ਸਿੰਘ ਬੱਲ, ਡਾਇਰੈਕਟਰ ਨੀਰਜਾ ਜੈਨ ਵੀ ਮੌਜੂਦ ਸਨ।

ਕੈਪਸ਼ਨ: ਬੀਸੀਐੱਲ ਇੰਡਸਟਰੀ ਲਿਮਟਿਡ ਦੀ 45 ਵੀ ਸਲਾਨਾ ਜਨਰਲ ਮੀਟਿੰਗ ਦੌਰਾਨ ਮੌਜੂਦ ਅਧਿਕਾਰੀ

Leave A Reply

Your email address will not be published.